ਵੋਟ ਵਤੀਰਾ ਵਿਗਿਆਨ (psephology) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੋਟ ਵਤੀਰਾ ਵਿਗਿਆਨ (psephology): ਚੋਣਾਂ ਅਤੇ ਖਾਸ ਕਰ ਵੋਟਰਾਂ ਦੇ ਵਤੀਰੇ ਦਾ ਅਧਿਐਨ; ਵੋਟ ਵਤੀਰਾ, ਰਾਜਨੀਤਿਕ ਸਮਾਜ-ਵਿਗਿਆਨ ਦੀ ਇੱਕ ਸ਼ਾਖਾ ਹੀ ਹੈ, ਇਸ ਦੇ ਅਧਿਐਨ ਚਾਰ ਮੁੱਖ ਲੀਹਾਂ ਉੱਤੇ ਕੀਤੇ ਗਏ ਹਨ: 1. ਫਰਾਂਸ ਵਿੱਚ ਮੁੱਖ ਰੂਪ ਵਿੱਚ ਮਨੋਵਿਗਿਆਨਕ ਪਰਿਵਰਤਨਸ਼ੀਲਾਂ ਅਤੇ ਵੋਟ ਵਤੀਰੇ ਵਿੱਚ ਸੰਬੰਧ ਵੇਖਦੇ ਹਨ। 2. ਅਮਰੀਕਣ ਸੈਂਪਲ ਸਰਵੇਖਣਾ ਰਾਹੀਂ ਵਸੋਂ ਅਤੇ ਉਸ ਦੀਆਂ ਖ਼ਾਸੀਅਤਾਂ ਅਤੇ ਰਾਜਨੀਤਿਕ ਪਾਰਟੀਆਂ ਪ੍ਰਤੀ ਉਹਨਾਂ ਦੇ ਝੁਕਾਵਾਂ ਵਿੱਚ ਸੰਬੰਧ ਵੇਖਦੇ ਹਨ। ਬਰਤਾਨਵੀ ਇਹ ਸਮਝਦੇ ਅਤੇ ਵਿਆਖਣ ਦਾ ਯਤਨ ਕਰਦੇ ਹਨ ਕਿ ਸਿਆਸਤਦਾਨ ਕੌਮੀ ਅਤੇ ਸਥਾਨਕ ਪੱਧਰ ਉੱਤੇ ਵੋਟਰਾਂ ਨੂੰ ਪਰਿਭਾਵਤ ਕਰਨ ਲਈ ਕੀ ਕਰਦੇ ਹਨ। ਭਾਰਤ ਵਿੱਚ ਸਮੇਂ ਸਮੇਂ ਲੋਕਾਂ ਦੇ ਪਾਰਟੀਆਂ ਪ੍ਰਤੀ ਰਵੱਈਆਂ ਦੇ ਅਧਿਐਨ ਕੀਤੇ ਜਾਂਦੇ ਰਹਿੰਦੇ ਹਨ, ਜਿਨ੍ਹਾਂ ਦੀਆਂ ਲਭਤਾਂ ਅਕਸਰ ਜਨਤਕ ਨਹੀਂ ਕੀਤੀਆਂ ਜਾਂਦੀਆਂ, ਪਰ  ਐਗਜ਼ਿਟ ਪੋਲਾਂ ਉੱਤੇ ਆਧਾਰਿਤ ਪੇਸ਼ੀਨਗੋਈਆਂ ਜਨਤਿਕ ਮਾਧਿਅਮਾਂ ਦੁਆਰਾ ਨਸ਼ਰ ਹੁੰਦੀਆਂ ਰਹਿੰਦੀਆਂ ਹਨ।

      ਵੋਟ ਵਤੀਰੇ ਨਾਲ ਸੰਬੰਧਤ ਕੁਝ ਪ੍ਰਸ਼ਨ ਇਹ ਹਨ 1. ਵੋਟ ਲਈ ਰਜਿਸਟਰ ਕੌਣ ਕੀਤੇ ਜਾਂਦੇ ਹਨ ; 2. ਵੋਟ ਦਾ ਹੱਕ ਕਿਸ ਕੋਲ ਹੈ ? 3. ਕੁਰਪਸ਼ਨ, ਵੋਟਾਂ ਜਿੱਤਣ ਲਈ ਕੀ ਯਤਨ ਕੀਤੇ ਜਾਣਗੇ (ਵੋਟ ਖਰੀਦਣਾ, ਸ਼ਰਾਬ, ਡਰਾਅ ਧਮਕਾਅ ਦੇ ਆਦ) 4. ਚੋਣ ਪ੍ਰਨਾਲੀ ਅਤੇ ਹਦਬੰਦੀ, ਹਲਕੇ ਕਿਸ ਤਰ੍ਹਾਂ ਨਿਸ਼ਚਿਤ ਕੀਤੇ ਜਾਣ ਕਿ ਕਿਸੇ ਪਾਰਟੀ ਦੇ ਮੈਂਬਰ ਜਿੱਤ ਸੱਕਣ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.